ਮੁੰਡੇ ਬੇਰੋਜਗਾਰ

ਮਾਪੇ ਉਦੋ ਦੱਸੋ ਕਿੱਥੇ ਹਿੱਕਾਂ ਤੱਣਦੇ ।

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ।

 

ਦਈਏ ਇਲਜਾਮ ਰੱਲ ਮਾਪਿਆ ਦੇ ਪਿਆਰ ਨੂੰ,

ਜਾਂ ਦਈਏ ਫਿਰ ਦੋਸ਼ ਸਾਡੀ ਭੁੱਖੀ ਸਰਕਾਰ ਨੂੰ,

ਦੰਦਾਂ ਕੱਚਿਆ ਦੇ ਨਾਲ ਜੋ ਖਰੋਟ ਭੰਨਦੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਵੜ੍ਹੇ ਜੇ ਹਰਾਮ ਹੰਡੀਂ ਕਰੇ ਕੀ ਸਰੀਰ ਵੀ,

ਦਿੱਖਦੀ ਨਾਕੰਮੀ ਉਦੋ ਮੱਥੇ ਤਕਦੀਰ ਵੀ,

ਕਾਲੇ ਧਾਗੇ ‘ਚ ਪਰੋਕੇ ਨੇ ਤਵੀਤ ਬੰਨ੍ਹਦੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਭੁੱਖੇ ਨੰਗੇ ਫਿਰਦੇ ਏਹ ਗਲੀਆ ‘ਚ ਨੋਟ ਨੇ,

ਨਸ਼ੇਕਾਰਾਂ ਦੇ ਗਾਹਕ ਤੇ ਕੁਰਸੀ ਦੀ ਵੋਟ ਨੇ,

ਸਮਾਜ ਸੁੱਟੇ ਦੂਰ ਮਾੜ੍ਹੀ ਖੋਟ ਮੰਨਕੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਆੳ ਹੁਣ ਆਪਾ ਕੱਲੇ ਖੁਦ ਲਈ ਨਾ ਸੋਚੀਏ,

ਫੈਲ ਰਿਹਾ ਘੁਣ ਆਉਦੀਂ ਪੀੜ੍ਹੀ ਤਾਈਂ ਰੋਕੀਏ,

‘ਦੀਪ’ ਕਿੰਨ੍ਹਾਂ ਚਿਰ ਜੀਣਾ ਹੁਣ ਮੂੰਹ ਬੰਨ੍ਹਕੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

ਲੇਖਕ -ਦੀਪ ਨਾਗੋਕੇ

Copyright © 2012 DEEPNAGOKE. All Rights Reserved.

Roman Translation

Māpē Udō Dasso Kitthē Hikkān Taṇṇdē .

Muṇḍē Bērōjgār Jadō Bōjh Baṇdē.

Daīē Iljām Rall Māpiā Dē Piār Nūṃ,

Jā Phir Daīē Dōsh Sāḍī Bhukkhī Sarkār nūṃ,

Dandāṃ Kacchiā Dē Nāl Jō Kharōṭ Bhanndē,

Muṇḍē Bērōjgār Jadō Bōjh Baṇdē .

vaṛhē jē harām haṇḍīṃ karē kī sarīr vī,

dikkhdī nākammī udō matthē takdīr vī,

kālē dhāgē ‘c parōkē nē tavīt bannhdē,

muṇḍē bērōjgār jadō bōjh baṇdē .

bhukkhē naṅgē phirdē ēh galīā ‘c nōṭ nē,

nashēkārāṃ dē gāhak tē kurasī dī vōṭ nē,

samāj suṭṭē dūr māṛhī khōṭ mannkē,

muṇḍē bērōjgār jadō bōjh baṇdē .

āao huṇ āpā kallē khud laī nā sōcīē,

Phail Rihā Ghuṇ Audīṃ Pīṛhī Tāiṃ Rōkīē,

‘Deep’ Kinnhāṃ Chir Jeen Huṇ Muh Bannhkē,

Muṇḍē Bērōjgār Jadō Bōjh Baṇdē .

ਮੁੰਡੇ ਬੇਰੋਜਗਾਰ” 'ਤੇ 2 ਵਿਚਾਰ

  1. ਡਾ. ਹਰਦੀਪ ਕੌਰ ਸੰਧੂ 22/04/2012 / 11:11 ਬਾਃ ਦੁਃ

    ਕਵਿਤਾ ਦੇ ਭਾਵ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੇ ਹਨ। ਬੇਰੁਜ਼ਗਾਰੀ ਬਹੁਤ ਵੱਡੀ ਸੱਮਸਿਆ ਹੈ ਤੇ ਇਹ ਵੱਧਦੀ ਹੀ ਜਾਂਦੀ ਹੈ ਤੇ ਪਤਾ ਨਹੀਂ ਕਦੋਂ ਇਸ ਦਾ ਹੱਲ ਸਾਨੂੰ ਲੱਭਣਾ ਹੈ। ਬੋਝ ਮੁੰਡੇ ਨਹੀਂ ਬਣਦੇ……ਬੋਝ ਤਾਂ ਬੇਰੁਜ਼ਗਾਰੀ ਦਾ ਪੈਂਦਾ।ਮਾਪਿਆਂ ਨੂੰ ਆਵਦੀ ਔਲਾਦ ਕਦੇ ਬੋਝ ਨਹੀਂ ਲੱਗਦੀ, ਪਰ ਉਹ ਫਿਕਰਮੰਦ ਹੁੰਦੇ ਨੇ ਉਹਨਾਂ ਦੀ ਬੇਰੋਜ਼ਗਾਰੀ ਨੂੰ ਲੈ ਕੇ।
    ਕੁਝ ਕਰਨ ਲਈ ਪ੍ਰੇਰਦੀ ਹੈ ਇਹ ਕਵਿਤਾ।
    ਵਧੀਆ ਲਿਖਤ ਲਈ ਵਧਾਈ!

    ਹਰਦੀਪ

ਟਿੱਪਣੀ ਕਰੋ

This site uses Akismet to reduce spam. Learn how your comment data is processed.